ਭਾਰਤੀਯ ਅੰਬੇਡਕਰ ਮਿਸ਼ਨ ਦਾ ਵੱਡਾ ਫ਼ੈਸਲਾ
ਸੂਬੇ ਦੇ 7 ਜ਼ਿਲ੍ਹਿਆਂ ਦੇ ਸਪੋਰਟਸ ਕਲੱਬ ਤੇ ਐਸ ਸੀ ਸੰਸਥਾਵਾਂ ਨੂੰ ਸਨਮਾਨਿਤ ਕਰਨ ਦਾ ਐਲਾਨ
ਸਨਮਾਨ ਲਈ 31 ਮਾਰਚ ਤੱਕ ਹੀ ਨਿਵੇਦਨ ਪੱਤਰ ਪ੍ਰਾਪਤ ਕੀਤੇ ਜਾਣਗੇ: ਦਰਸ਼ਨ ਕਾਂਗੜਾ
ਬਰਨਾਲਾ 18 ਫਰਵਰੀ (ਸੁਖਵਿੰਦਰ ਸਿੰਘ ਭੰਡਾਰੀ) ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੇ 7 ਜ਼ਿਲ੍ਹਿਆਂ ਦੇ ਸਪੋਰਟਸ ਕਲੱਬ ਅਤੇ ਐਸ ਸੀ ਸੰਸਥਾਵਾਂ ਨੂੰ ਸਨਮਾਨਿਤ ਕਰਨ ਦਾ ਵੱਡਾ ਫ਼ੈਸਲਾ ਕੀਤਾ ਹੈ ਜਿਸ ਸਬੰਧੀ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਸਥਾਨਕ ਸਰਕਟ ਹਾਊਸ ਵਿਖੇ ਭਾਰਤੀਯ ਅੰਬੇਡਕਰ ਮਿਸ਼ਨ ਜ਼ਿਲ੍ਹਾ ਲੁਧਿਆਣਾ ਦੀ ਵਿਸ਼ਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀਯ ਅੰਬੇਡਕਰ ਮਿਸ਼ਨ ਵੱਲੋਂ ਸੂਬੇ ਦੇ 7 ਜ਼ਿਲ੍ਹੈ ਜਿਨ੍ਹਾਂ ਵਿੱਚ ਲੁਧਿਆਣਾ, ਪਟਿਆਲਾ, ਸੰਗਰੂਰ, ਮਾਲੇਰਕੋਟਲਾ, ਬਰਨਾਲਾ, ਬਠਿੰਡਾ ਅਤੇ ਮਾਨਸਾ ਸ਼ਾਮਿਲ ਹਨ ਦੇ ਸਮੂਹ ਸਪੋਰਟਸ ਕਲੱਬਾਂ ਦੇ ਤਿੰਨ - ਤਿੰਨ ਨੁਮਾਇੰਦੇ ਉਸ ਦੇ ਨਾਲ ਹੀ ਇਹਨਾਂ ਜ਼ਿਲ੍ਹਿਆਂ ਦੀਆਂ ਐਸ ਸੀ ਸੰਸਥਾਵਾਂ ਚਾਹੈ ਉਹ ਗੁਰੂ ਰਵਿਦਾਸ ਜੀ, ਭਗਵਾਨ ਵਾਲਮੀਕਿ ਜੀ, ਭਗਤ ਕਬੀਰ ਜੀ, ਬਾਬਾ ਜੀਵਨ ਸਿੰਘ ਜੀ,ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ, ਰੰਗਰੇਟਾ, ਐਸ ਸੀ, ਜਾ ਦਲਿਤ ਸ਼ਬਦ ਦੇ ਨਾਮ ਤੇ ਕੰਮ ਕਰ ਰਹੀਆਂ ਹਨ ਉਨ੍ਹਾਂ ਦੇ ਤਿੰਨ - ਤਿੰਨ ਨੁਮਾਇੰਦਿਆਂ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਪੋਰਟਸ ਕਲੱਬਾਂ ਦਾ ਇਹਨਾਂ ਨਾਵਾਂ ਨਾਲ ਕੋਈ ਸਬੰਧ ਨਹੀਂ ਉਹ ਕਿਸੇ ਵੀ ਨਾਂ ਦੇ ਬੈਨਰ ਹੇਠਾਂ ਕੰਮ ਕਰਦੇ ਹੋਣ । ਕੌਮੀ ਪ੍ਰਧਾਨ ਨੇ ਕਿਹਾ ਕਿ ਇਹ ਸੂਬਾ ਪੱਧਰੀ ਪ੍ਰੋਗਰਾਮ ਸੰਗਰੂਰ ਵਿਖੇ ਅਪ੍ਰੈਲ ਮਹੀਨੇ ਵਿੱਚ ਆਯੋਜਿਤ ਕੀਤਾ ਜਾਵੇਗਾ । ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਉਕਤ ਜ਼ਿਲ੍ਹਿਆਂ ਨਾਲ ਸਬੰਧਤ ਸਪੋਰਟਸਾ ਕਲੱਬਾਂ ਅਤੇ ਸੰਸਥਾਵਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਜ਼ੋ ਸਨਮਾਨਿਤ ਹੋਣ ਵਾਲੇ ਤਿੰਨ - ਤਿੰਨ ਨੁਮਾਇੰਦਿਆਂ ਦੇ ਨਾਮ 31 ਮਾਰਚ ਤੱਕ ਭੇਜਣ । ਇਸ ਤੋਂ ਬਾਅਦ ਦੇ ਕਿਸੇ ਵੀ ਨਿਵੇਦਨ ਪੱਤਰ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਨਿਵੇਦਨ ਪੱਤਰ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਮੁੱਖ ਦਫਤਰ ਜੀਂਦ ਰੋਡ ਨਜ਼ਦੀਕ ਰਿਹਾਇਸ਼ ਡਿਪਟੀ ਕਮਿਸ਼ਨਰ ਸੰਗਰੂਰ ਤੇ ਡਾਕ ਰਾਹੀਂ, ਮੋਬਾਇਲ ਨੰਬਰ 91154-60789 ਤੇ ਵਟਸਐਪ ਰਾਹੀਂ ਅਤੇ ਭਾਰਤੀਯ ਅੰਬੇਡਕਰ ਮਿਸ਼ਨ ਦੇ ਜ਼ਿਲ੍ਹਾ ਪ੍ਰਧਾਨਾਂ ਰਾਹੀਂ ਨਿਵੇਦਨ ਪੱਤਰ ਦਿੱਤੇ ਜਾ ਸਕਦੇ ਹਨ। ਇਸ ਮੌਕੇ ਭਾਰਤੀਯ ਅੰਬੇਡਕਰ ਮਿਸ਼ਨ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਚੱਬੇਵਾਲ (ਹੁਸ਼ਿਆਰਪੁਰ), ਯੂਥ ਵਿੰਗ ਦੇ ਸੂਬਾ ਪ੍ਰਧਾਨ ਮੁਕੇਸ਼ ਰਤਨਾਕਰ (ਸੰਗਰੂਰ), ਸੂਬਾ ਸੀਨੀਅਰ ਮੀਤ ਪ੍ਰਧਾਨ ਮੈਡਮ ਮੰਜੂ ਹਰਕਿਰਨ (ਮਾਲੇਰਕੋਟਲਾ) , ਸੂਬਾ ਸਪੋਕਸਪਰਸਨ ਮਨੀਸ਼ਾ ਕਪੂਰ, ਲੁਧਿਆਣਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਨੇਹਾ ਚੰਡਾਲੀਆ,ਯੂਥ ਵਿੰਗ ਜਿਲ੍ਹਾ ਲੁਧਿਆਣਾ ਦੇ ਸ਼ਹਿਰੀ ਪ੍ਰਧਾਨ ਲਲਿਤ ਖੋਸਲਾ, ਰਾਜ ਕੁਮਾਰ ਹੈਪੀ, ਮੋਨਿਕਾ ਰਾਣੀ, ਸੰਜੀਵ ਕੁਮਾਰ ਖੰਨਾ, ਗੁਰਪ੍ਰੀਤ ਸਿੰਘ ਚੌਪੜਾ, ਗੁਰਮੇਲ ਸਿੰਘ, ਨੀਤੂ ਥਾਪਰ ਫਿਲੌਰ, ਦਰਸ਼ਨ ਸਿੰਘ ਰਾਹੋਂ, ਮਨਪ੍ਰੀਤ ਸਿੰਘ ਸਹੋਤਾ, ਪ੍ਰਿਯੰਕਾ ਅਨੰਦ, ਦਲਜੀਤ ਕੌਰ, ਕਿਰਨ, ਵਿਜੇ ਕੁਮਾਰ, ਉਸ਼ਾ,ਕਾਜਲ, ਤੇਜਿੰਦਰ ਕੌਰ, ਜਗਤਾਰ ਸਿੰਘ, ਕਮਲਜੀਤ ਕੌਰ, ਰਾਜ ਰਾਣੀ, ਬੱਬਲੂ ਭਗਾਨੀਆ ਆਦਿ ਹਾਜ਼ਰ ਸਨ।
0 comments:
एक टिप्पणी भेजें